ਜਾਂਚ ਅਤੇ ਵਿਚਾਰਣ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Enquiry & Trial_ਜਾਂਚ ਅਤੇ ਵਿਚਾਰਣ: ਜਾਂਚ ਸ਼ਬਦ ਦੀ ਪਰਿਭਾਸ਼ਾ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 2 (ਖ) ਵਿਚ ਦਿੱਤੀ ਗਈ ਹੈ ਜੋ ਨਿਮਨ ਅਨੁਸਾਰ ਹੈ:-

       ‘‘ਜਾਂਚ ਦਾ ਮਤਲਬ ਹੈ’ ਇਸ ਸੰਘਤਾ ਅਧੀਨ ਮੈਜਿਸਟਰੇਟ ਜਾਂ ਅਦਾਲਤ ਦੁਆਰਾ ਵਿਚਾਰਣ ਤੋਂ ਬਿਨਾਂ ਹੋਰ ਹਰਕੇ ਜਾਂਚ।’’

       ਪਰ ਇਸ ਜ਼ਾਬਤੇ ਵਿਚ ਵਿਚਾਰਣ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਗਈ। ਸਾਧਾਰਨ ਤੌਰ ਤੇ ਵਿਚਾਰਣ ਦਾ ਮਤਲਬ ਹੈ ‘ਅਰੋਪ ਲਾਏ ਜਾਣ ਉਪੰਰਤ ਅਦਾਲਤ ਵਿਚ ਕੀਤੀ ਗਈ ਕਾਰਵਾਈ ਅਤੇ ਉਸ ਵਿਚ ਅਪਰਾਧੀ ਨੂੰ ਸਜ਼ਾ ਦੇਣਾ ਜਾਂ ਬਰੀ ਕਰਨਾ ਸ਼ਾਮਲ ਹੈ। ਇਸ ਤਰ੍ਹਾਂ ਜਾਂਚ ਵਿਚਾਰਣ ਤੋਂ ਪਹਿਲਾਂ ਦੀ ਨਿਆਂਇਕ ਕਾਰਵਾਈ ਹੈ। ਜਾਂਚ ਦਾ ਉਦੇਸ਼ ਇਹ ਹੁੰਦਾ ਹੈ ਕਿ ਇਹ ਮਲੂਮ ਕੀਤਾ ਜਾਵੇ ਕਿ ਕੀ ਕੋਈ ਅਪਰਾਧ ਕੀਤਾ ਗਿਆ ਹੈ ਅਤੇ ਕਿਸੇ ਵਿਅਕਤੀ ਦਾ ਵਿਚਾਰਣ ਕੀਤਾ ਜਾਣਾ ਚਾਹੀਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.